Patiala: 15.03.2022
Alumni Meet Organized at Multani Mal Modi College
Multani Mal Modi College, Patiala today organized an Interactive session and informative dialogue with College Alumni working in schools to celebrate their professional and personal success stories and for developing liaison regarding educational and academic future plans. 69 Principals teachers from 45 schools participated.
The meet started with a welcome note and a brief introduction of the achievements and accomplishments of the college in the previous years. College Principal Dr. Khushvinder Kumar addressed the meet and said that our students are our biggest source of pride and inspiration. He told that most of our old students are serving on responsible and powerful administrative, academic and competitive positions beside contributing for social welfare and philanthropic activities. He emphasized upon the need for developing the further vertical linkages between institutions of higher learning and schools.
During the interaction with the alumni the Vice president of the Alumni Association Dr. B.B Singla invited the association members to share their experiences and expertise with the new students and advised them to guide and support the coming generations. They shared with each other their career paths and the guidance and support provided by the college and their subject teachers for achievement of their dreams.
Dr. Bhanvi Wadhawan , Assistant professor from life Sciences Department elaborated various courses and professional training programmes provided by the college. A virtual tour of the college was also organized by the college. The students of the college enacted a play based on the environmental crisis and climate change. Ms. Ravnoor Kaur presented a song on this occasion.
Brig. (Retd.) Dr. S. S. Parmar, President of the Alumni Association appreciated the quality education and infrastructure of the Modi College and said that today it is considered one of the best educational institution of north India. Dr. Manik Singla, Secretary appreciated the efforts and hard work of management Committee, principal and faculty teachers for maintaining the reputation and integrity of the institution intact.
Around 100 alumni participated in this event. All staff members were present on the occasion.
ਪਟਿਆਲਾ: 15.03.2022
ਮੋਦੀ ਕਾਲਜ ਵੱਲੋਂ ਅਲੂਮਨੀ ਮੀਟ ਦਾ ਆਯੋਜਨ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਅੱਜ ਆਪਣੇ ਸਾਬਕਾ ਵਿਦਿਆਰਥੀ, ਜੋ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਹਨ, ਨਾਲ ਸਾਰਥਿਕ ਸੰਵਾਦ ਦੀ ਰੀਤ ਜਾਰੀ ਰੱਖਣ ਅਤੇ ਉਹਨਾਂ ਨੂੰ ਕਾਲਜ ਦੇ ਅਗਲੇਰੇ ਵਿਕਾਸ ਦੀ ਯਾਤਰਾ ਵਿੱਚ ਭਾਗੀਦਾਰ ਬਣਾਉਣ ਦੇ ਉਦੇਸ਼ ਨਾਲ ਇੱਕ ਰੋਜ਼ਾ ਅਲੂਮਨੀ ਮੀਟ ਦਾ ਆਯੋਜਨ ਕੀਤਾ।ਇਸ ਮੀਟ ਦੌਰਾਨ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਜਿੱਥੇ ਆਪਣੇ ਅਨੁਭਵ ਤੇ ਆਪਣੀ ਪੇਸ਼ਾਵਰ ਤਰੱਕੀ ਬਾਰੇ ਵੇਰਵੇ ਇੱਕ-ਦੂਜੇ ਨਾਲ ਸਾਂਝਿਆਂ ਕਰਨ ਦਾ ਮੌਕਾ ਮਿਲਿਆ ਉੱਥੇ ਉਹਨਾਂ ਨੇ ਕਾਲਜ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਅਹਿਦ ਵੀ ਲਿਆ।
ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਅਲੂਮਨੀ ਮੀਟ ਦੇ ਵਿੱਚ ਸਾਰੇ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਉੱਪਰ ਮੋਦੀ ਕਾਲਜ ਨੂੰ ਸਦਾ ਮਾਣ ਰਿਹਾ ਹੈ ਅਤੇ ਕਾਲਜ ਉਹਨਾਂ ਦੀ ਸਫਲਤਾ ਤੇ ਸਖ਼ਤ ਮਿਹਨਤ ਦੀਆਂ ਕਹਾਣੀਆਂ ਤੋਂ ਹੋਰ ਵਧੀਆ ਵਿੱਦਿਅਕ ਕਾਰਜ ਕਰਨ ਲਈ ਪ੍ਰੇਰਨਾ ਲੈਂਦਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਅੱਜ ਮੋਦੀ ਕਾਲਜ ਤੋਂ ਤਾਲੀਮ ਜਾਫਤਾ ਵਿਦਿਆਰਥੀ- ਵੱਖ ਵੱਖ ਉੱਚ ਅਹੁਦਿਆਂ ਅਤੇ ਸਨਮਾਨਿਤ ਪਦਵੀਆਂ ਤੇ ਆਪਣੀਆਂ ਸੇਵਾਵਾਂ ਦੇਣ ਦੇ ਨਾਲ ਨਾਲ ਸਮਾਜ-ਭਲਾਈ ਤੇ ਪਰਉਪਕਾਰੀ ਕੰਮਾਂ ਵਿੱਚ ਜੁਟੇ ਹੋਏ ਹਨ ਜਿਸ ਨਾਲ ਕਾਲਜ ਦਾ ਸਿਰ ਫ਼ਖਰ ਨਾਲ ਉੱਚਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਕਾਲਜ ਉੱਚ ਸਿੱਖਿਆ ਸੰਸਥਾਨਾਂ ਤੇ ਸਕੂਲਾਂ ਵਿਚਕਾਰ ਇੱਕ ਪੁਲ ਦਾ ਕੰਮ ਕਰਨ ਦੀਆਂ ਯੋਜਨਾਵਾਂ ਤੇ ਕੰਮ ਕਰ ਰਿਹਾ ਹੈ ਜਿਸ ਵਿੱਚ ਅਲੂਮਨੀ ਐਸੋਸੀਏਸ਼ਨ ਦੀ ਭੂਮਿਕਾ ਬਹੁਤ ਅਹਿਮ ਹੈ।
ਇਸ ਮੌਕੇ ਤੇ ਅਲੂਮਨੀ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਡਾ.ਬੀ.ਬੀ.ਸਿੰਗਲਾ ਨੇ ਐਸੋਸੀਏਸ਼ਨ ਮੈਂਬਰਾਂ ਨੂੰ ਆਪਣੇ ਤਜਰਬੇ ਸਾਂਝੇ ਕਰਨ ਅਤੇ ਭਵਿੱਖ ਦੇ ਵਿਦਿਆਰਥੀਆਂ ਦਾ ਮਾਰਗ-ਦਰਸ਼ਕ ਬਣਨ ਦਾ ਸੱਦਾ ਦਿੱਤਾ।ਇਸ ਮੌਕੇ ਤੇ ਬਹੁਤ ਸਾਰੇ ਮੈਂਬਰਾਂ ਨੇ ਮੋਦੀ ਕਾਲਜ ਦੁਆਰਾ ਪ੍ਰਦਾਨ ਕੀਤੀ ਸਿੱਖਿਆ ਤੇ ਸਿਖਲਾਈ ਲਈ ਸਾਰੇ ਅਧਿਆਪਕਾਂ ਤੇ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ।
ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਲਾਈਫ਼ ਸਾਇੰਸਿਜ਼ ਡਿਪਾਰਟਮੈਂਟ ਦੇ ਅਸਿਸਟੈਂਟ ਪ੍ਰੋਫੈਸਰ ਡਾ. ਭਾਨਵੀ ਵਧਾਵਨ ਨੇ ਬਾਖ਼ੂਬੀ ਨਿਭਾਦਿਆਂ ਕਾਲਜ ਵੱਲੋਂ ਚਲਾਏ ਜਾ ਰਹੇ ਕੋਰਸਾਂ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਇਸ ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਵਾਤਾਵਰਣ ਮੁੱਦਿਆਂ ਅਤੇ ਜਲਵਾਯੂ-ਪਰਿਵਰਤਨ ਸਬੰਧੀ ਜਾਗਰੂਕ ਕਰਨ ਲਈ ਇੱਕ ਨੁੱਕੜ ਨਾਟਕ ਵੀ ਖੇਡਿਆ। ਮਿਸ. ਰਵਨੂਰ ਕੌਰ ਨੇ ਇਸ ਮੌਕੇ ਤੇ ਇੱਕ ਗੀਤ ਵੀ ਪੇਸ਼ ਕੀਤਾ।